By , Published on January 13th, 2021 in Blog, News

ਅੰਮ੍ਰਿਤਸਰ ਤੋਂ ਰੋਮ ਅਤੇ ਮਿਲਾਨ ਲਈ ਸਿੱਧੀਆਂ ਉਡਾਣਾਂ ਨੂੰ ਮਿਲਿਆ ਚੰਗਾ ਹੁਲਾਰਾ

ਵੱਲੋਂ: ਸਮੀਪ ਸਿੰਘ ਗੁਮਟਾਲਾ

ਸਾਲ 2020 ਵਿਚ ਮਹਾਂਮਾਰੀ ਕਾਰਨ ਅੰਤਰਰਾਸ਼ਟਰੀ ਉਡਾਣਾਂ ਦੇ ਮੁਅੱਤਲ ਹੋਣ ਦੇ ਸਮੇਂ ਦੌਰਾਨ ਬ੍ਰਿਟਿਸ਼ ਏਅਰ ਸਮੇਤ ਵਿਸ਼ਵ ਦੀਆਂ ਕਈ ਹੋਰ ਪ੍ਰਮੁੱਖ ਅੰਤਰਰਾਸ਼ਟਰੀ ਏਅਰ ਲਾਈਨ ਦੁਆਰਾ ਮੁਲਕ ਵਾਪਸੀ ਲਈ ਵਿਸ਼ੇਸ਼ ਉਡਾਣਾਂ ਦਾ ਅੰਮ੍ਰਿਤਸਰ ਤੋਂ ਸਫਤਾਪੂਰਵਕ ਸੰਚਾਲਨ ਹੋਣ ਤੋਂ ਬਾਅਦ, ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਲਈ 2021 ਦੀ ਸ਼ੁਰੂਆਤ ਵਿਚ 8 ਜਨਵਰੀ ਇਕ ਹੋਰ ਇਤਿਹਾਸਕ ਦਿਨ ਸੀ। ਇਸ ਦਿਨ ਹਵਾਈ ਅੱਡੇ ਤੋਂ ਤਿੰਨ ਸਿੱਧੀਆਂ ਉਡਾਣਾਂ ਇਟਲੀ ਲਈ ਰਵਾਨਾ ਹੋਈਆਂ। ਇਸ ਤੋਂ ਪਹਿਲਾਂ ਦਸੰਬਰ 2020 ਵਿਚ, ਇਟਲੀ ਲਈ ਉਡਾਣਾਂ ਵਿੱਚ ਵਾਧਾ ਹੋਣ ਨਾਲ ਕਈ ਵਾਰ ਦਿਨ ਵਿੱਚ ਦੋ ਉਡਾਣਾ ਦੀ ਰਵਾਨਗੀ ਜਾਂ ਆਮਦ ਵੀ ਹੋਈ ਸੀ।

“ਹਵਾਈ ਅੱਡੇ ਵਲੋਂ ਰਵਾਨਗੀ ਦੀਆਂ ਉਡਾਣਾਂ ਬਾਰੇ ਕੀਤੇ ਗਏ ਟਵੀਟ ਅਤੇ ਫਲਾਈਟ ਟਰੈਕਿੰਗ ਸਰਵਿਸ ਫਲਾਈਟਰੇਡਾਰ24 ਦੀ ਵੈਬਸਾਈਟ ਤੋਂ ਪ੍ਰਾਪਤ ਕੀਤੇ ਗਏ ਅੰਕੜਿਆਂ ਅਨੁਸਾਰ, ਅੰਮ੍ਰਿਤਸਰ ਹਵਾਈ ਅੱਡੇ ਤੋਂ ਭਾਰਤੀ ਹਵਾਈ ਕੰਪਨੀ ਇੰਡੀਗੋ ਦੀਆਂ ਏਅਰਬਸ ਏ321-ਨਿਓ ਜਹਾਜ਼ ਤੇ ਮਿਲਾਨ ਬਰਗਾਮੋਂ ਹਵਾਈ ਅੱਡੇ ਲਈ ਦੋ ਉਡਾਣਾਂ ਗਈਆਂ ਜੋ ਕਿ ਤੁਰਕੀ ਦੇ ਇਸਤਾਨਬੁਲ ਹਵਾਈ ਅੱਡੇ ਵਿੱਖੇ ਤੇਲ ਭਰਾਓਣ ਲਈ ਰੁਕਿਆ। ਸਪਾਈਸਜੈੱਟ ਦੀ ਵੀ ਰੋਮ ਲਈ ਲੀਜ਼ ਕੀਤੇ ਗਏ ਏ321 ਜਹਾਜ਼ ਦੀ ਰਵਾਨਗੀ ਹੋਈ ਜੋ ਕਿ ਜਾਰਜੀਆ ਦੇ ਤਿੱਬਿਲਸੀ ਹਵਾਈ ਅੱਡੇ ਵਿਖੇ ਤੇਲ ਭਰਾਓਣ ਲਈ ਰੁਕਿਆ। 

ਇਹ ਤਿੰਨ ਸਿੱਧੀਆਂ ਉਡਾਣਾਂ ਇਕੋ ਹੀ ਦਿਨ 10 ਜਨਵਰੀ ਵਾਲੇ ਦਿਨ ਇਟਲੀ ਤੋਂ ਅੰਮ੍ਰਿਤਸਰ ਵਾਪਸ ਪਹੁੰਚਿਆ। ਇਹ ਵਿਸ਼ੇਸ਼ ਚਾਰਟਰ ਉਡਾਣਾਂ ਹਨ ਜੋ ਅਗਸਤ 2020 ਤੋਂ ਅੰਮ੍ਰਿਤਸਰ ਤੋਂ ਇਟਲੀ ਦੇ ਸ਼ਹਿਰ ਮਿਲਾਨ, ਰੋਮ ਅਤੇ ਵਰੋਨਾ ਲਈ ਚੱਲ ਰਹੀਆਂ ਹਨ। ਫਲਾਈਟਰੇਡਰ24 ਤੋਂ ਸਾਡੀ ਟੀਮ ਵੱਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹੁਣ ਤੱਕ ਤਕਰੀਬਨ 80 ਉਡਾਣਾਂ ਅੰਮ੍ਰਿਤਸਰ-ਇਟਲੀ ਦਰਮਿਆਨ ਚੱਲ ਚੁੱਕੀਆਂ ਹਨ। ਜਿਸ ਵਿੱਚ ਸਭ ਨਾਲੋਂ ਵੱਧ 13 ਰਵਾਨਗੀ ਅਤੇ 15 ਦੀ ਆਮਦ ਦਸੰਬਰ 2020 ਵਿੱਚ ਹੋਈ।

ਫੋਟੋ: ਬਰਗਾਮੋ ਏਅਰਪੋਰਟ

ਹਵਾਈ ਯਾਤਰਾ ਲਈ ਟਿਕਟਾਂ ਵੇਚਣ ਵਾਲੀਆਂ ਕੁੱਝ ਵੈਬਸਾਈਟ ਦੁਆਰਾ ਜਾਰੀ ਕੀਤੇ ਗਏ ਗਏ ਕਾਰਜਕ੍ਰਮ ਅਨੁਸਾਰ ਇਹ ਉਡਾਣਾਂ ਮਾਰਚ 2021 ਦੇ ਅੰਤ ਤਕ ਉਪਲੱਬਧ ਹਨ ਅਤੇ ਆਓਣ ਵਾਲੇ ਦਿਨਾਂ ਵਿੱਚ ਇਹਨਾਂ ਉਡਾਣਾਂ ਦੀ ਗਿਣਤੀ ਵੀ ਵਧੇਗੀ। ਜਦੋਂ ਕਿ ਮਹਾਂਮਾਰੀ ਦੌਰਾਨ ਭਾਰਤ ਵਲੋਂ ਅੰਤਰ ਰਾਸ਼ਟਰੀ ਉਡਾਣਾਂ ਨੂੰ ਮੁਅੱਤਲ ਕੀਤਾ ਗਿਆ ਹੈ ਪਰ ਭਾਰਤ ਅਤੇ ਕਈ ਦੇਸ਼ਾਂ ਵਿਚਾਲੇ ਉਡਾਣਾਂ ਅਸਥਾਈ ਹਵਾਈ ਸਮਝੋਤਿਆਂ ਤਹਿਤ ਚਲ ਰਹੀਆਂ ਹਨ।  ਪਿਛਲੇ ਸਾਲ ਦੁਨੀਆ ਭਰ ਦੇ ਬਹੁਤ ਸਾਰੇ ਸ਼ਹਿਰਾਂ ਤੋਂ ਵੀ ਵਿਸ਼ੇਸ਼ ਚਾਰਟਰ ਉਡਾਣਾਂ ਦੀ ਆਮਦ ਜਾਂ ਰਵਾਨਗੀ ਅੰਮ੍ਰਿਤਸਰ ਹਵਾਈ ਅੱਡੇ ਤੋਂ ਹੋਈ ਸੀ।

ਪਿਛਲੇ ਲੰਮੇ ਸਮੇਂ ਤੋਂ ਅਸੀਂ ਇਟਲੀ ਅਤੇ ਹੋਰਨਾਂ ਮੁਲਕਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਸੰਬੰਧੀ ਮੰਗ ਅੰਕੜਿਆਂ ਸਮੇਤ ਏਅਰ ਇੰਡੀਆ ਅਤੇ ਹੋਰਨਾਂ ਏਅਰਲਾਈਨ ਨੂੰ ਕਰਦੇ ਰਹੇ ਹਾਂ ਅਤੇ ਇਨ੍ਹਾਂ ਉਡਾਣਾਂ ਦਾ ਸੰਚਾਲਨ ਹਵਾਈ ਅੱਡੇ ਤੋਂ ਵਿਸ਼ੇਸ਼ ਤੌਰ ‘ਤੇ ਇਟਲੀ ਲਈ ਸਿੱਧੇ ਕੌਮਾਂਤਰੀ ਸੰਪਰਕ ਲਈ ਇੱਕ ਵੱਡਾ ਹੁਲਾਰਾ ਹੈ। ਅਸੀਂ ਹੁਨ ਏਅਰਲਾਈਨਾਂ ਨੂੰ ਯਾਤਰੀਆਂ ਦੀ ਗਿਣਤੀ ਅਤੇ ਹੋਰ ਵੇਰਵਿਆਂ ਨਾਲ ਨਿਯਮਤ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਬੇਨਤੀ ਵੀ ਕਰ ਰਹੇ ਹਾਂ।

ਇਟਲੀ ਵਿਚ ਪੰਜਾਬੀਆਂ ਦੀ ਵੱਡੀ ਗਿਣਤੀ ਵਸੀ ਹੋਈ ਹੈ ਅਤੇ ਹਜ਼ਾਰਾਂ ਯਾਤਰੀਆਂ ਨੂੰ ਹਰ ਸਾਲ ਇਟਲੀ ਤੋਂ ਦਿੱਲੀ, ਦੋਹਾ, ਤਾਸ਼ਕੰਦ ਜਾਂ ਅਸ਼ਗਾਬਾਦ ਰਾਹੀਂ ਅੰਮ੍ਰਿਤਸਰ ਆਓਣਾ ਪੈਂਦਾ ਹੈ। ਭਵਿੱਖ ਵਿੱਚ ਇਟਲੀ ਲਈ ਸਿੱਧੀਆ ਉਡਾਣਾਂ ਸ਼ੁਰੂ ਹੋਣ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੀ ਵੱਡਾ ਹੁਲਾਰਾ ਮਿਲੇਗਾ ਇੱਥੋਂ ਤੱਕ ਕਿ ਸਿੱਧੀਆਂ ਉਡਾਣਾਂ ਦਾ ਪੰਜਾਬ ਅਤੇ ਇਸ ਦੇ ਨਾਲ ਲਗਦੇ ਸੂਬਿਆਂ ਦੇ ਉਦਯੋਗਾਂ ਅਤੇ ਕਿਸਾਨਾਂ ਨੂੰ ਵੀ ਫਾਇਦਾ ਹੋਏਗਾ ਕਿਉਂਕਿ ਉਹ ਆਪਣੀਆਂ ਵਸਤਾਂ, ਸਬਜੀਆਂ ਆਦਿ ਕਾਰਗੋ ਰਾਹੀਂ ਸਿੱਧਾ ਯੂਰੋਪੀਅਨ ਮੁਲਕਾਂ ਨੂੰ ਭੇਜ ਸਕਣਗੇ ਜੋ ਕਿ ਮੌਜੂਦਾ ਸਮੇਂ ਪੰਜਾਬ, ਹਿਮਾਚਲ, ਜੰਮੂ ਆਦਿ ਤੋਂ ਦਿੱਲੀ ਰਾਹੀਂ ਭੇਜਿਆ ਜਾਂਦਾ ਹੈਂ। ਸਿੱਧੀਆਂ ਉਡਾਣਾਂ ਨਾਲ ਜਿੱਥੇ ਦਿੱਲੀ ਜਾ ਰਸਤੇ ਵਿੱਚ ਥਾਂ ਥਾਂ ਹੁੰਦੀ ਖੱਜਲਖੁਆਰੀ ਖਤਮ ਹੋਵੇਗੀ, ਉੱਥੇ ਹੀ ਪੰਜਾਬੀਆਂ ਦਾ ਸਮਾਂ ਵੀ ਬਚੇਗਾ।

ਇਸ ਸਮੇਂ ਅਸਥਾਰੀ ਹਵਾਈ ਸਮਝੋਤਿਆਂ ਅਧੀਨ ਹੋਰਨਾਂ ਵਿਦੇਸ਼ੀ ਸ਼ਹਿਰਾਂ ਲਈ ਵੀ ਉਡਾਣਾਂ ਸ਼ੁਰੂ ਹੋਈਆਂ ਹਨ ਜਿਸ ਵਿੱਚ ਲੰਡਨ, ਬਰਮਿੰਘਮ, ਦੁਬਈ, ਅਬੂ ਧਾਬੀ, ਰਸ ਅਲ-ਖੈਮਾਹ, ਦੋਹਾ ਸ਼ਾਮਲ ਹਨ।

ਸਮੀਪ ਸਿੰਘ ਗੁਮਟਾਲਾ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਹਨ, ਜੋ ਕਿ ਅੰਮ੍ਰਿਤਸਰ ਤੋਂ ਵਧੇਰੇ ਸਿੱਧੀਆਂ ਉਡਾਣਾਂ ਲਈ ਮੁਹਿੰਮ ਹੈ।ਹਵਾਬਾਜ਼ੀ ‘ਤੇ ਉਹਨਾਂ ਦਾ ਮੁੱਖ ਧਿਆਨ ਪੰਜਾਬ ਅਤੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਸੰਪਰਕ ਅਤੇ ਉਸ ਬਾਰੇ ਲਿਖਣਾ ਹੈ।

 951 total views

Share post on:

Leave a Reply

This site uses Akismet to reduce spam. Learn how your comment data is processed.