By , Published on May 24th, 2019 in News

ਪੰਜਾਬ ਤੋਂ ਵਧੇਰੇ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਵਾਉਣ ਦੀ ਫਲਾਈ ਅੰਮ੍ਰਿਤਸਰ ਇਨਿਸ਼ਿਏਟਿਵ ਵਲੋਂ ਵੱਡੀ ਕੋਸ਼ਿਸ਼

ਚੋਟੀ ਦੀਆਂ ਏਅਰਲਾਈਨਾਂ ਨੂੰ ਅੰਮ੍ਰਿਤਸਰ ਏਅਰਪੋਰਟ ਲਈ ਉਡਾਣਾਂ ਸ਼ੁਰੂ ਕਰਨ ਦੀ ਕੀਤੀ ਮੰਗ

ਵਲੋਂ: ਸਮੀਪ ਸਿੰਘ ਗੁਮਟਾਲਾ

ਸ੍ਰੀ ਗੁਰੁ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਵਿਦੇਸ਼ਾਂ ਲਈ ਵਧੇਰੇ ਹਵਾਈ ਉਡਾਣਾਂ ਸ਼ੁਰੂ ਕਰਵਾਉਣ ਦੇ ਉਪਰਾਲੇ ਲਈ ਫਲਾਈ ਅੰਮ੍ਰਿਤਸਰ ਇਨਿਸ਼ਿਏਟਿਵ ਨੇ ਦੁਬਈ ਦੇ ਕਨਵੈਨਸ਼ਨ ਹਾਲ ਵਿਖੇ ਆਯੋਜਿਤ “ਕੋਨੈਕਟ ਮਿਡਲ ਈਸਟ, ਇੰਡੀਆ, ਅਫਰੀਕਾ 2019” ਪ੍ਰੋਗਰਾਮ ਅਤੇ “ਅਰੇਬੀਅਨ ਟਰੈਵਲ ਮਾਰਕੀਟ ਮੇਲਾ 2019” ਵਿਚ ਭਾਗ ਲਿਆ। ਇਸ ਮੇਲੇ ਵਿਚ ਮੱਧ ਏਸ਼ੀਆ, ਅਫਰੀਕਾ ਤੇ ਭਾਰਤ ਦੀਆਂ 40 ਤੋਂ ਵੱਧ ਅੰਤਰ-ਰਾਸ਼ਟਰੀ ਏਅਰ ਲਾਈਨਾਂ ਨੇ ਭਾਗ ਲਿਆ। ਇਸ ਪ੍ਰੋਗਰਾਮ ਵਿਚ ਫਲਾਈ ਅੰਮ੍ਰਿਤਸਰ ਮੁਹਿੰਮ ਦੇ ਕਨਵੀਨਰ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ, ਅਮਰੀਕਾ ਵਾਸੀ ਸਮੀਪ ਸਿੰਘ ਗੁਮਟਾਲਾ ਤੇ ਮੰਚ ਦੇ ਸਕੱਤਰ ਅਤੇ ਮੁਹਿੰਮ ਦੇ ਕਨ

ਯੋਗੇਸ਼ ਕਾਮਰਾ ਐਮੀਰੇਟਜ਼ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ

ਵੀਨਰ (ਇੰਡੀਆ) ਯੋਗੇਸ਼ ਕਾਮਰਾ ਨੇ ਭਾਗ ਲਿਆ। ਉਹਨਾਂ ਨੇ ਇਸ ਦੋ ਦਿਨਾਂ ਪ੍ਰੋਗਰਾਮ ਵਿਚ ਅੰਮ੍ਰਿਤਸਰ ਏਅਰਪੋਰਟ ਨੂੰ ਦੁਨੀਆਂ ਦੀਆਂ ਚੋਟੀ ਦੀਆਂ ਹਵਾਈ ਕੰਪਨੀਆਂ ਸਾਹਮਣੇ ਪੇਸ਼ ਕੀਤਾ ਅਤੇ ਹਵਾਈ ਅੱਡੇ ਤੋਂ ਵੱਖ-ਵੱਖ ਏਅਰਲਾਈਨਾਂ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੀਤੀ।

ਉਹਨਾਂ ਨੇ ਹਵਾਈ ਕੰਪਨੀਆਂ ਤੇ ਹਵਾਈ ਅੱਡਿਆਂ ਦੇ ਚੋਟੀ ਦੇ ਅਹੁਦੇਦਾਰਾਂ ਤੇ ਅਧਿਕਾਰੀਆਂ ਪਾਸ ਅੰਮ੍ਰਿਤਸਰ ਹਵਾਈ ਦਾ ਕੇਸ ਪੇਸ਼ ਕੀਤਾ। ਇਹਨਾਂ ਮੀਟਿੰਗਾਂ ਦਾ ਮਕਸਦ ਸੀ ਕਿ ਅੰਮ੍ਰਿਤਸਰ ਤੋਂ ਲੰਡਨ, ਬਰਮਿੰਘਮ, ਟੋਰਾਂਟੋ, ਵੈਨਕੂਵਰ, ਮਿਲਾਨ, ਫਰੈਂਕਫਰਟ, ਮਸਕਟ, ਆਬੂਦਾਬੀ, ਸ਼ਾਰਜਾਹ, ਕੁਵੈਤ, ਬਹਿਰੇਨ, ਦਮਾਮ ਸਾਉਦੀ ਅਰੇਬੀਆਂ ਆਦਿ ਲਈ ਉਡਾਣਾਂ ਸ਼ੁਰੂ ਕਰਾਉਣਾ। ਦੁਨੀਆਂ ਦੀਆ ਜਿੰਨਾਂ ਵੱਡੀਆਂ ਏਅਰਲਾਈਨਾਂ ਦੇ ਚੋਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ, ਉਸ ਵਿੱਚ ਏਅਰ ਇੰਡੀਆ, ਐਮੀਰੇਟਸ, ਫਲਾਈ ਦੁਬਈ, ਏਤੀਹਾਦ, ਏਅਰ ਇੰਡੀਆ ਐਕਸਪ੍ਰੈਸ, ਗਲਫ ਏਅਰ, ਏਅਰ ਅਰੇਬੀਆ, ਸੌਦੀਆ ਗਲਫ ਏਅਰ, ਸਲਾਮ ਏਅਰ, ਫਲਾਈਡੀਲ, ਫਲਾਈਨਾਸ, ਏਅਰ ਆਸਤਾਨਾ, ਏਜੀਪਟ ਏਅਰ ਆਦਿ ਸ਼ਾਮਲ ਹਨ।

ਗੁਮਟਾਲਾ ਅਨੁਸਾਰ ਬਹੁਤੀਆਂ ਗਲਫ ਦੀਆਂ ਏਅਰਲਾਈਨਾਂ ਨੂੰ ਭਾਰਤ ਨਾਲ ਦੁਵੱਲੇ ਹਵਾਈ ਸਮਝੋਤਿਆਂ ਵਿਚ ਅੰਮ੍ਰਿਤਸਰ ਲਈ ਉਡਾਣ ਕਰਨ ਦੇ ਅਧਿਕਾਰ ਨਹੀਂ ਹਨ ਤੇ ਜਦ ਤੱਕ ਅੰਮ੍ਰਿਤਸਰ ਇਹਨਾਂ ਸ਼ਮਝੋਤਿਆਂ ਵਿਚ ਸ਼ਾਮਲ ਨਹੀਂ ਹੁੰਦਾ, ਉਦੋਂ ਤੱਕ ਉਹ ਅੰਮ੍ਰਿਤਸਰ ਲਈ ਉਡਾਣਾਂ ਸ਼ੁਰੂ ਨਹੀਂ ਕਰ ਸਕਦੇ। ਬਹੁਤ ਸਾਰੀਆਂ ਏਅਰਲਾਈਨਾਂ ਸਿੱਧੀਆਂ ਉਡਾਣਾਂ ਸ਼ੁਰੂ ਕਰਨਾ ਚਾਹੁੰਦੀਆਂ ਹਨ ਪਰ ਭਾਰਤ ਸਰਕਾਰ ਦਾ ਸ਼ਹਿਰੀ ਹਵਾਬਾਜੀ ਮੰਤਰਾਲਾ ਉਹਨਾਂ ਨੂੰ ਆਗਿਆ ਨਹੀਂ ਦੇ ਰਿਹਾ।

ਸਮੀਪ ਸਿੰਘ ਗੁਮਟਾਲਾ (ਵਿਚਕਾਰ), ਫਲਾਈ ਦੁਬਈ ਦੇ ਮੈਨੇਜਰ ਪ੍ਰਾਨ ਦਾਸਨ (ਖੱਬੇ) ਨਾਲ

ਯੋਗੇਸ਼ ਕਾਮਰਾ ਨੇ ਲੰਡਨ ਦੇ ਸਟੈਨਸਟੇਡ ਏਅਰਪੋਰਟ ਦੇ ਏਵੀਏਸ਼ਨ ਬਿਜ਼ਨਸ ਮੁਖੀ ਮਾਰਕ ਸਾਉਟਰ ਨਾਲ ਮੀਟਿੰਗ ਕੀਤੀ ਤੇ ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਵਿਚ ਸਹਿਯੋਗ ਦੇਣ ਲਈ ਅਪੀਲ ਕੀਤੀ। ਮੁਹਿੰਮ ਦੇ ਦੋਵਾਂ ਆਗੂਆਂ ਨੇ ਵੱਖ-ਵੱਖ ਏਅਰਲਾਈਨਾਂ ਤੇ ਹਵਾਈ ਅੱਡਿਆਂ ਦੇ ਆਗੁਆਂ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਆਉਂਦੀਆਂ ਤੇ ਜਾਂਦੀਆਂ ਸਵਾਰੀਆਂ ਦੇ ਵਿਸਤਾਰ ਨਾਲ ਅੰਕੜੇ ਪੇਸ਼ ਕੀਤੇ।

ਸ੍ਰੀ ਗੁਰੁ ਨਾਨਕ ਦੇਵ ਜੀ 550 ਪ੍ਰਕਾਸ਼ ਉਤਸਵ ਆ ਰਿਹਾ ਹੈ। ਇਸ ਲਈ ਦੁਨੀਆਂ ਭਰ ਤੋਂ ਵੱਡੀ ਗਿਣਤੀ ਵਿਚ ਯਾਤਰੀਆਂ ਨੇ ਅੰਮ੍ਰਿਤਸਰ ਆਉਣਾ ਜਾਣਾ ਹੈ। ਮੁਹਿੰਮ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਇਸ ਲਈ ਸਿੱਧੀਆਂ ਉਡਾਣਾਂ ਵਾਸਤੇ ਹਵਾਈ ਸਮਝੋਤਿਆਂ ਵਿਚ ਦੁਨੀਆਂ ਦੀਆਂ ਏਅਰਲਾਈਨਾਂ ਨੂੰ ਅੰਮ੍ਰਿਤਸਰ ਉਡਾਣਾਂ ਸ਼ੁਰੂ ਕਰਨ ਦੀ ਆਗਿਆ ਦੇ ਦੇਣੀ ਚਾਹੀਦੀ ਹੈ। ਪੰਜਾਬ ਸਰਕਾਰ ਨੂੰ ਵੀ ਭਾਰਤ ਸਰਕਾਰ ਨਾਲ ਗੱਲਬਾਤ ਕਰਕੇ ਅੰਮਿਤਸਰ ਨੂੰ ਹਵਾਈ ਸਮਝੋਤਿਆਂ ਵਿਚ ਸ਼ਾਮਲ ਕਰਵਾਉਣ ਲਈ ਕੇਂਦਰ ਸਰਕਾਰ ਤੇ ਜੋਰ ਪਾਉਣਾ ਚਾਹੀਦਾ ਹੈ।

ਹੈਰਾਨੀ ਦੀ ਗੱਲ ਹੈ ਕਿ ਐਮੀਰੇਟਸ, ਏਤੀਹਾਦ, ਓਮਾਨ ਆਦਿ ਹਵਾਈ ਕੰਪਨੀਆਂ ਨੂੰ ਭਾਰਤ ਦੇ ਬਾਕੀ ਹਵਾਈ ਅੱਡੇ ਜਿਵੇਂ ਕਿ ਅਹਿਮਦਾਬਾਦ, ਜੈਪੁਰ, ਲਖਨਉ, ਗੋਆ, ਤ੍ਰਿਵਿੰਦਰਮ, ਕੋਚੀ ਆਦਿ ਤੋਂ ਉਡਾਣਾਂ ਭਰਨ ਦੀ ਆਗਿਆ ਹੈ, ਪਰ ਅੰਮ੍ਰਿਤਸਰ ਨੂੰ ਉਡਾਣਾਂ ਭਰਨ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ਇਹ ਵਿਤਕਰਾ ਜਲਦੀ ਹੀ ਦੂਰ ਹੋਣਾ ਚਾਹੀਦਾ ਹੈ।

ਅੰਮ੍ਰਿਤਸਰ ਦੇ ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਧੇਰੇ ਉਡਾਣਾਂ ਨੂੰ ਲਿਆਉਣ ਵੱਲ ਕੇਂਦਰਤ ਪਹੁੰਚ ਲਈ ਫਲਾਈ ਅੰਮ੍ਰਿਤਸਰ ਮੁਹਿੰਮ ਦੀ 2017 ਵਿਚ ਸ਼ੁਰੂਆਤ ਕੀਤੀ ਗਈ ਸੀ।

ਯੋਗੇਸ਼ ਕਾਮਰਾ ਲੰਡਨ ਸਟੈਨਸਟੈਡ ਏਅਰਪੋਰਟ ਦੇ ਅਧਿਕਾਰੀ ਨਾਲ

 

Share post on:

Leave a Reply

This site uses Akismet to reduce spam. Learn how your comment data is processed.