ਅੰਮ੍ਰਿਤਸਰ (14 ਜਨਵਰੀ 2019): ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਦੇ ਸਟਾਫ ਵਲੋਂ ਹਵਾਈ ਅੱਡੇ ‘ਤੇ ਲੋਹੜੀ ਮਵਾਈ ਗਈ। ਹਵਾਈ ਅੱਡੇ ਨੂੰ ਪਲਾਸਟਿਕ ਲਫਾਫਿਆਂ ਤੋਂ ਮੁਕਤ ਕਰਾਉਣ ਲਈ ਅੰਮ੍ਰਿਤਸਰ ਵਿਕਾਸ ਮੰਚ ਤੇ ਫਲਾਈ ਅੰਮ੍ਰਿਤਸਰ ਇਨਿਸ਼ਿਏਟਿਵ ਵਲੋਂ ਤਿਆਰ ਕਰਵਾਏ ਗਏ ਵਿਸ਼ੇਸ਼ ਥੈਲਿਆਂ ਵਿਚ ਮੁੰਗਫਲੀ ਤੇ ਚਾਕਲੇਟ ਤੋਹਫੇ ਵਜੋਂ ਦਿੱਤੇ ਗਏ ਤੇ ਅਪੀਲ ਕੀਤੀ ਗਈ ਕਿ ਵਾਤਾਵਰਣ ਨੂੰ ਸਵੱਛ ਬਨਾਉਣ ਤੇ ਪਲਾਸਟਿਕ ਮੁਕਤ ਕਰਨ ਲਈ ਪਲਾਸਟਿਕ ਲਫਾਫੇ ਨਾ ਵਰਤਣ।
ਇਸ ਮੌਕੇ ਤੇ ਭੰਗੜਾ ਟੀਮ ਵਲੋਂ ਭੰਗੜਾ ਪਾਇਆ ਗਿਆ ਢੋਲ ਦੀ ਧਮਾਲ ਤੇ ਯਾਤਰੂ ਤੇ ੲੋਅਰਪੋਰਟ ਅਥਾਰਟੀ ਤੇ ਏਅਰਲਾਈਨਾਂ ਦੇ ਸਟਾਫ ਮੈਂਬਰਾਂ ਨੇ ਭੰਗੜੇ ਵਿਚ ਖੂਬ ਰੰਗ ਬੰਨਿਆ। ਏਅਰਪੋਰਟ ਡਾਇਰੈਟਟਰ ਸ਼੍ਰੀ ਮਨੋਜ ਚੰਨਸੁਰੀਆ ਦੀ ਸੁਚੱਜੀ ਅਗਵਾਈ ਵਿਚ ਸਟਾਫ ਨੇ ਬੜਾ ਸੁਚੱਜਾ ਪ੍ਰਬੰਧ ਕੀਤਾ।
ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਤੇ ਏਅਰਪੋਰਟ ਅਡਵਾਇਜ਼ਰੀ ਕਮੇਟੀ ਦੇ ਮੈਂਬਰ ਮਨਮੋਹਨ ਸਿੰਘ ਬਰਾੜ ਨੇ ਏਅਰਪੋਰਟ ਡਾਇਰੈਕਟਰ ਤੇ ਅਥਾਰਟੀ ਵਲੋਂ ਕੀਤੇ ਜਾ ਰਹੇ ਇਹਨਾਂ ਯਤਨਾਂ ਵਾਸਤੇ ਧੰਨਵਾਦ ਕੀਤਾ। ਫਲਾਈ ਅੰਮ੍ਰਿਤਸਰ ਮੁਹਿੰਮ ਦੇ ਕੋ-ਕਨਵੀਨਰ ਯੋਗੇਸ਼ ਕਾਮਰਾ ਨੇ ਦੱਸਿਆ ਕਿ ਵਿੱਤੀ ਸਾਲ 2017-18 ਵਿਚ ਏਅਰਪੋਰਟ ਤੇ ਯਾਤਰੀਆਂ ਦੀ ਗਿਣਤੀ ਵਿਚ ਰਿਕਾਰਡ ਤੋੜ ਵਾਧਾ ਹੋਇਆ ਸੀ ਤੇ ਇਹੋ ਜਿਹੇ ਉਪਰਾਲਿਆਂ ਨਾਲ ਏਅਰਪੋਰਟ ਤੇ ਯਾਤਰੀਆਂ ਵਿਚ ਬਹੁਤ ਹੀ ਖੁਸ਼ੀ ਦੇਖਣ ਨੂੰ ਮਿਲੀ। ਮੰਚ ਵਲੋਂ ਸਰਪ੍ਰਸਰ ਡਾ. ਚਰਨਜੀਤ ਸਿੰਘ ਗੁਮਟਾਲਾ ਤੇ ਦਲਜੀਤ ਸਿੰਘ ਸੈਣੀ ਨੇ ਵੀ ਇਸ ਵਿਚ ਭਾਗ ਲਿਆ।

Share post on:

Leave a Reply