By admin, Published on February 28th, 2021 in News
ਵੱਲੋਂ: ਸਮੀਪ ਸਿੰਘ ਗੁਮਟਾਲਾ
ਭਾਰਤ ਦੀ ਪ੍ਰਾਈਵੇਟ ਏਅਰਲਾਈਨ ਸਪਾਈਸਜੈੱਟ ਦੀ ਅੰਮ੍ਰਿਤਸਰ ਅਤੇ ਅਹਿਮਦਾਬਾਦ ਵਿਚਕਾਰ ਸਿੱਧੀ ਉਡਾਣ ਮੁੜ ਤੋਂ ਸ਼ੁਰੂ ਹੋ ਗਈ ਹੈ। ਸਪਾਈਸਜੈੱਟ 14 ਮਾਰਚ ਤੱਕ ਇਸ ਰੂਟ ਤੇ ਸਿੱਧੀ ਉਡਾਣ ਦਾ ਸੰਚਾਲਨ ਹਫ਼ਤੇ ਵਿੱਚ ਚਾਰ ਦਿਨ, ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਕਰੇਗੀ। ਇਸ ਉਪਰੰਤ 15 ਮਾਰਚ ਤੋਂ ਹਫਤੇ ਵਿੱਚ ਛੇ ਦਿਨ ਅਤੇ 28 ਮਾਰਚ ਤੋਂ ਸਪਾਈਸਜੈੱਟ ਵੱਲੋਂ ਇਸ ਉਡਾਣ ਦੀ ਬੁਕਿੰਗ ਆਪਣੀ ਵੈਬਸਾਈਟ ਤੇ ਰੋਜ਼ਾਨਾ ਲਈ ਖੋਲੀ ਗਈ ਹੈ। ਇਸ ਰੂਟ ਲਈ ਟਿਕਟਾਂ ਸਪਾਈਸਜੈੱਟ ਦੀ ਵੈਬਸਾਈਟ ਤੇ ਵੀ ਵਿਕਰੀ ਤੇ ਹਨ ਅਤੇ ਅਕਤੂਬਰ ਮਹੀਨੇ ਦੇ ਅਖੀਰ ਤੱਕ ਬੁੱਕ ਕੀਤੀਆਂ ਜਾ ਸਕਦੀਆਂ ਹਨ।
ਸਪਾਈਸਜੈੱਟ ਇਹਨਾਂ ਉਡਾਣਾਂ ਲਈ ਆਪਣੇ 80-90 ਸੀਟਾਂ ਵਾਲੇ Q400 ਜਹਾਜ਼ ਦੀ ਵਰਤੋਂ ਕਰ ਰਹੀ ਹੈ। ਘਰੇਲੂ ਹਵਾਈ ਉਡਾਣਾਂ ਦੇ ਹੌਲੀ ਹੌਲੀ ਠੀਕ ਹੋਣ ਨਾਲ, ਏਅਰਪੋਰਟ ਤੋਂ ਆਉਣ ਵਾਲੇ ਮਹੀਨਿਆਂ ਵਿੱਚ ਹੋਰਨਾਂ ਰੂਟ ਤੇ ਉਡਾਣਾਂ ਵੀ ਸ਼ੁਰੂ ਹੋ ਸਕਦੀਆਂ।
ਅਹਿਮਦਾਬਾਦ ਵਿਖੇ ਵੱਡੀ ਗਿਣਤੀ ਵਿੱਚ ਪੰਜਾਬੀ ਆਬਾਦੀ ਵੱਸਦੀ ਹੈ ਅਤੇ ਗੁਜਰਾਤ ਤੋਂ ਸਿੰਧੀ ਭਾਈਚਾਰੇ ਦੇ ਬਹੁਤ ਸਾਰੇ ਲੋਕ ਹਰਿਮੰਦਰ ਸਾਹਿਬ ਨਤਮਸਤਕਹੋਣ ਲਈ ਵੀ ਆਉਂਦੇ ਹਨ। ਇਸ ਦੇ ਨਾਲ ਨਾਲ ਅੰਮ੍ਰਿਤਸਰ ਦੇ ਟੈਕਸਟਾਈਲ, ਉਦਯੋਗਿਕ ਅਤੇ ਹੀਰਾ ਵਪਾਰੀਆਂ ਨੂੰ ਵੀ ਲਾਭ ਹੋਵੇਗਾ ਜੋ ਅਹਿਮਦਾਬਾਦ ਅਤੇਸੂਰਤ ਨਾਲ ਵਪਾਰ ਕਰਦੇ ਹਨ। ਇਸ ਉਡਾਣ ਦੀ ਸ਼ੁਰੂਆਤ ਤੋਂ ਬਾਅਦ, ਸੂਰਤ ਸਣੇ ਦੋਵਾਂ ਸ਼ਹਿਰਾਂ ਦੇ ਕਾਰੋਬਾਰੀਆਂ ਨੂੰ ਦਿੱਲੀ ਏਅਰਪੋਰਟ ਨਹੀਂ ਜਾਣਾ ਪਏਗਾ।
ਇਸ ਉਡਾਣ ਦੇ ਸ਼ੁਰੂ ਹੋਣ ਤੋਂ ਬਾਅਦ, ਅੰਮ੍ਰਿਤਸਰ ਹੁਣ 9 ਘਰੇਲੂ ਸ਼ਹਿਰਾਂ ਦਿੱਲੀ, ਮੁੰਬਈ, ਨਾਂਦੇੜ, ਸ੍ਰੀਨਗਰ, ਪਟਨਾ, ਕੋਲਕਤਾ, ਬੰਗਲੋਰ, ਅਹਿਮਦਾਬਾਦ ਅਤੇ ਜੈਪੁਰ ਨਾਲ ਸਿੱਧਾ ਜੁੜ ਗਿਆ ਹੈ।
1,764 total views
Leave a Reply