By , Published on October 12th, 2019 in News

­550 ਸਾਲਾ ਗੁਰਪੂਰਬ ਤੇ ਅੰਮ੍ਰਿਤਸਰ ਏਅਰਪੋਰਟ ਆਉਣ ਲਈ ਸਕੂਟ ਅਤੇ ਸਿੰਘਾਪੁਰ ਏਅਰ ਤੇ ਉਪਲਬਧ ਕਈ ਬਦਲ
ਵੱਲੋਂ: ਸਮੀਪ ਸਿੰਘ ਗੁਮਟਾਲਾ

ਇਸ ਸਰਦੀਆਂ ਵਿੱਚ ਪੰਜਾਬ ਪਹੁੰਚਣ ਵਾਲੇ ਪੰਜਾਬੀਆਂ ਅਤੇ ਸਮੂਹ ਪ੍ਰਵਾਸੀਆਂ ਲਈ ਖੁਸ਼ਖਬਰੀ!

28- ਅਕਤੂਬਰ -2019 ਤੋਂ ਸਕੂਟ ਏਅਰਲਾਈਨ (ਸਿੰਗਾਪੁਰ ਏਅਰਲਾਇੰਸ ਦੀ ਇੱਕ ਘੱਟ ਕਿਰਾਏ ਵਾਲੀ ਏਅਰਲਾਈਨ) ਵਲੋਂ ਅੰਮ੍ਰਿਤਸਰ – ਸਿੰਗਾਪੁਰ ਸੈਕਟਰ ‘ਤੇ ਆਪਣੀ ਉਡਾਣ ਹਫ਼ਤੇ ਵਿੱਚ 4 ਦਿਨ ਤੋਂ ਵਧਾ ਕੇ 5 ਦਿਨ ਕੀਤੀ ਜਾਵੇਗੀ । ਉਹ ਹੁਣ ਸਿੱਧਾ ਪੰਜਾਬ ਉਤਰ ਸਕਦੇ ਹਨ ਤੇ ਉਹਨਾਂ ਨੂੰ ਦਿੱਲੀ ਜਾਣ ਦੀ ਲੋੜ ਨਹੀ। ਪੰਜਾਬੀਆਂ ਨੂੰ ਇਹਨਾਂ ਉਡਾਣਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਹਨਾਂ ਉਡਾਣਾਂ ਦੀ ਸਫਲਤਾਂ ਨਾਲ ਹੋਰ ਹਵਾਈ ਕੰਪਨੀਆਂ ਵੀ ਆਉਣਗੀਆਂ ਤੇ ਹੋਰ ਉਡਾਣਾਂ ਸ਼ੁਰੂ ਹੋਣਗੀਆਂ।

ਇਹ ਸੈਕਟਰ ਅਤਿ ਆਧੁਨਿਕ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਤੇ ਚਲਾਇਆ ਜਾਂਦਾ ਹੈ ਅਤੇ ਸਕੂਟ ਦੇ ਇਸ ਜਹਾਜ਼ ਵਿੱਚ 335 ਜਾਂ 378 ਸੀਟਾਂ ਹਨ।

ਸਕੂਟ ਯਾਤਰੀਆਂ ਨੂੰ ਸਿੰਘਾਪੁਰ ਦੇ ਵਰਲਡ ਕਲਾਸ ਛੈਂਗੀ ਏਅਰਪੋਰਟ ਤੋਂ ਆਪਣੀਆਂ ਉਡਾਣਾਂ ਜਾਂ ਪੰਜਾਬੀਆਂ ਦੀ ਇਕ ਹੋਰ ਮਨਪਸੰਦ ਸ਼ਿੰਗਾਪੁਰ ਏਅਰਲਾਈਨ ਨਾਲ ਆਸਟਰੇਲੀਆ ਦੇ ਸਾਰੇ ਵੱਡੇ ਏਅਰਪੋਰਟ ਮੈਲਬੌਰਨ, ਸਿਡਨੀ, ਕੈਨਬਰਾ, ਪਰਥ, ਬ੍ਰਿਸਬੇਨ ਸਣੇ ਆਕਲੈਂਡ, ਬੈਂਕਾਕ, ਕਰਾਬੀ, ਫੂਕਟ, ਹਾਂਗਕਾਂਗ, ਜਪਾਨ, ਕੋਰੀਆ, ਚੀਨ, ਅਮਰੀਕਾ ਦੇ ਸੈਨ ਫਰਾਂਸਿਸਕੋ, ਲੋਸ ਏਂਜਿਲਸ, ਸਿਏਟਲ ਆਦਿ ਨੂੰ ਜੋੜਦੀਆਂ ਹਨ।

ਯਾਤਰੀ ਸਿੰਗਾਪੁਰ ਏਅਰ ਦੀ ਵੈਬਸਾਈਟ www.singaporeair.com ਜਾਂ www.flyscoot.com ‘ਤੇ ਸਿੱਧੇ ਵੀ ਟਿਕਟ ਬੁੱਕ ਕਰ ਸਕਦੇ ਹਨ। ਬੈਂਕਾਕ ਲਈ ਜਨਵਰੀ ਤੋਂ ਬਾਅਦ ਸਕੂਟ ਤੇ ਸਿੰਗਾਪੁਰ ਏਅਰਲਾਇੰਸ ਨੇ ਕੁਝ ਆਕਰਸ਼ਕ ਕਿਰਾਏ ਵੀ ਵੈਬਸਾਈਟ ਤੇ ਉਪਲਬਧ ਹਨ। ਇਸੇ ਤਰਾਂ ਅੰਮ੍ਰਿਤਸਰ – ਸਿੰਘਾਪੁਰ – ਆਕਲੈਂਡ ਲਈ ਵੀ ਖ਼ਾਸ ਕਿਰਾਏ ਉਪਲਬਧ ਹਨ।

ਬੁਕਿੰਗ, ਕਿਰਾਏ, ਸਮਾਨ ਦੀ ਜਾਣਕਾਰੀ ਲਈ ਯਾਤਰੀ ਸਕੂਟ ਜਾਂ ਸਿੰਘਾਪੁਰ ਏਅਰਲਾਇੰਸ ਦੀ ਆਫੀਸ਼ੀਅਲ ਵੈਬਸਾਈਟ / ਐਪ ਜਾਂ ਆਪਣੇ ਭਰੋਸੇਮੰਦ ਟਰੈਵਲ ਏਜੰਟ ਨਾਲ ਸੰਪਰਕ ਕਰ ਸਕਦੇ ਹਨ।

ਸਕੂਟ ਇੱਕ ਘੱਟ ਕੀਮਤ ਵਾਲੀ ਏਅਰ ਲਾਈਨ ਹੈ ਅਤੇ ਬੇਸ ਕਿਰਾਏ ਦੀ ਟਿਕਟ ਦੀ ਕੀਮਤ ਵਿੱਚ ਭੋਜਨ, ਸਮਾਨ ਜਾਂ ਹੋਰ ਸਹੂਲਤਾਂ ਦਾ ਖਰਚਾ ਸ਼ਾਮਲ ਨਹੀਂ ਹੁੰਦਾ। ਘੱਟ ਕੀਮਤ ਵਾਲੀਆਂ ਏਅਰਲਾਇੰਸ ਯਾਤਰੀਆਂ ਦੀਆਂ ਜ਼ਰੂਰਤਾਂ ਅਤੇ ਖ਼ਰਚੇ ਦੇ ਅਧਾਰ ਤੇ ਇਹਨਾਂ ਸਹੂਲਤਾਂ ਦਾ ਲਾਭ ਲੈਣ ਲਈ ਯਾਤਰੀਆਂ ਨੂੰ ਇਹ ਵੱਖਰੇ ਵਿਕਲਪ ਦਿੰਦੀਆਂ ਹਨ। ਸਕੂਟ ਆਰਾਮਦਾਇਕ ਸੀਟਾਂ ਦੇ ਨਾਲ ਪ੍ਰੀਮੀਅਮ ਇਕਾਨਮੀ ਤੇ ਬਿਜਨਸ ਕਲਾਸ ਦੇ ਤਜ਼ੁਰਬੇ ਦੀਆਂ ਵੀ ਸੀਟਾਂ ਦੂਜੀਆਂ ਵੱਡੀਆਂ ਏਅਰਲਾਈਨਾਂ ਦੇ ਮੁਕਾਬਲੇ ਘੱਟ ਕੀਮਤਾਂ ਤੇ ਦਿੰਦੀ ਹੈ।

ਸਮੀਪ ਸਿੰਘ ਗੁਮਟਾਲਾ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਹਨ, ਜੋ ਕਿ ਅੰਮ੍ਰਿਤਸਰ ਤੋਂ ਵਧੇਰੇ ਸਿੱਧੀਆਂ ਉਡਾਣਾਂ ਲਈ ਮੁਹਿੰਮ ਹੈ।ਹਵਾਬਾਜ਼ੀਤੇ ਉਹਨਾਂ ਦਾ ਮੁੱਖ ਧਿਆਨ ਪੰਜਾਬ ਅਤੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਸੰਪਰਕ ਅਤੇ ਉਸ ਬਾਰੇ ਲਿਖਣਾ ਹੈ।

 

 

Share post on:

Leave a Reply

This site uses Akismet to reduce spam. Learn how your comment data is processed.