ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਦੇ ਵਿਕਾਸ ਅਤੇਵਧੇਰੇ ਉਡਾਣਾਂ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਦੇ ਸਰਵਪੱਖੀਵਿਕਾਸ ਨੂੰ ਸਮਰਪਿਤ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਤੀਨਿਧ ਮੰਡਲ ਨੇ ਅੰਮ੍ਰਿਤਸਰਕੌਮਾਂਤਰੀ ਹਵਾਈ ਅੱਡੇ ਦੇ ਨਵ-ਨਿਯੁਕਤ ਡਾਇਰੈਕਟਰ ਸ੍ਰੀ ਐਸ.ਕੇ. ਕਪਾਹੀ ਨਾਲ ਉਨ੍ਹਾਂ ਦੇ ਦਫ਼ਤਰ ਵਿੱਚਮੁਲਾਕਾਤ ਕੀਤੀ।
ਚਰਚਾ ਦੌਰਾਨ ਡਾਇਰੈਕਟਰ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਯਾਤਰੀ ਸਮਾਨ ਦੀ ਸੰਭਾਲ ਲਈਨਵੇਂ ਇਨਲਾਈਨ ਐਕਸ-ਰੇ ਪ੍ਰਣਾਲੀ ਨੂੰ ਜਲਦ ਸ਼ੁਰੂ ਕੀਤਾ ਜਾਵੇ, ਕਾਰ ਪਾਰਕਿੰਗ ਦੇ ਠੇਕੇਦਾਰ ਵੱਲੋਂ ਵੱਧਨਜਾਇਜ਼ ਵਸੂਲੀਆਂ ਰੋਕਣੀਆਂ, ਮਿਲਾਪ ਅਤੇ ਵਿਦਾਈ (ਪਿਕ ਐਂਡ ਡਰੌਪ) ਸੇਵਾਵਾਂ ਨੂੰ ਨਿਯੰਤਰਿਤਕਰਨਾ, ਵਾਈ-ਈ ਸੇਵਾਵਾਂ ਤੁਰੰਤ ਚਾਲੂ ਕਰਨੀ, ਅਮਲੇ ਦੇ ਵਿਹਾਰ ਵਿੱਚ ਸੁਧਾਰ ਲਿਆਉਣਾ, ਟਾਇਲੈਟ ਸੇਵਾਵਾਂ ਨੂੰ ਆਧੁਨਿਕ ਕਰਨਾ, ਟਰਮੀਨਲ ਦਾ ਵਿਸਤਾਰ ਕਰਨਾ ਅਤੇ ਆਗਮਨ-ਰਵਾਨਗੀਹਾਲ ਵਿੱਚ ਯਾਤਰੀਆਂ ਲਈ ਬੈਗੇਜ ਟਰਾਲੀਆਂ ਉਪਲਬਧ ਹੋਣ ਨੂੰ ਯਕੀਨੀ ਬਣਾਉਣਾ ਜਰੂਰੀ ਹੈ।
ਇਹ ਚਰਚਾ ਖੁਸ਼ਗਵਾਰ ਮਾਹੌਲ ਵਿੱਚ ਹੋਈ ਅਤੇ ਡਾਇਰੈਕਟਰ ਕਪਾਹੀ ਨੇ ਇਨ੍ਹਾਂ ਮਸਲਿਆਂ ਦੀਸੰਵੇਦਨਸ਼ੀਲਤਾ ਨੂੰ ਸਮਝਦਿਆਂ ਉਨ੍ਹਾਂ ਦੇ ਸੁਚਾਰੂ ਹੱਲ ਸੰਬੰਧੀ ਹਾਂ-ਪੱਖੀ ਹੁੰਗਾਰਾ ਭਰਿਆ ਹੈ।
ਡਾਇਰੈਕਟਰ ਤੋਂ ਇਲਾਵਾ ਵਫ਼ਦ ਨੇ ਹਵਾਈ ਸੇਵਾਵਾਂ ਦੇ ਜ਼ਮੀਨੀ ਇੰਤਜ਼ਾਮ ਨੂੰ ਬਿਹਤਰ ਤਰੀਕੇ ਨਾਲਨਿਯੰਤਰਿਤ ਕਰਨ ਲਈ ਤਾਇਨਾਤ ਏਜੰਸੀ ਦੇ ਮੁਖੀ ਅਤੇ ਵੱਖ-ਖ ਏਅਰਲਾਈਨਜ਼ ਦੇ ਸਟੇਸ਼ਨ ਮੈਨੇਜਰਾਂਨਾਲ ਵੀ ਮਿਲ ਕੇ ਯਾਤਰੀ ਸੇਵਾਵਾਂ ਵਿੱਚ ਸੁਧਾਰ ਲਿਆਉਣ ਦੀ ਗੱਲ ਕੀਤੀ ਗਈ।
