ਭਾਰਤ ਵਿੱਚ ਹਵਾਈ ਯਾਤਰਾ ਦੀਆਂ ਪਾਬੰਦੀਆਂ ਵਿੱਚ ਹੋਰ ਢਿੱਲ ਦੇਣ ਤੋਂ ਬਾਦ, ਘਰੇਲੂ ਉਡਾਣਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇੰਡੀਗੋ ਵੱਲੋਂ ਸ੍ਰੀਨਗਰ ਅਤੇ ਮੁੰਬਈ ਲਈ ਉਡਾਣਾਂ 27 ਅਕਤੂਬਰ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਇਹ ਉਡਾਣ ਹਫ਼ਤੇ ਵਿੱਚ ਹਰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਮੁੰਬਈ ਤੋਂ ਸਵੇਰੇ 8:30 ਵਜੇ ਅੰਮ੍ਰਿਤਸਰ ਪੁੱਜੇਗੀ ਤੇ ਫਿਰ 9:30 ਵਜੇ ਸ੍ਰੀਨਗਰ ਲਈ ਰਵਾਨਾ ਹੋਏਗੀ। ਸ੍ਰੀਨਗਰ ਤੋਂ ਇਹ ਉਡਾਣ ਦੁਪਹਿਰ 12:30 ਵਜੇ ਅੰਮ੍ਰਿਤਸਰ ਪੁੱਜੇਗੀ ਜਿੱਥੋਂ ਇਹ ਦੁਪਹਿਰ 1:20 ਵਜੇ ਵਾਪਸ ਮੁੰਬਈ ਲਈ ਰਵਾਨਾ ਹੋ ਜਾਵੇਗੀ।

Share post on:

Leave a Reply