Site icon FlyAmritsar Initiative

ਯੂਨਾਈਟਿਡ ਏਅਰਲਾਈਨ ਨੇ ਰੂਸ ਦੇ ਹਵਾਈ ਖੇਤਰ ਉੱਪਰ ਪਾਬੰਦੀ ਤੋਂ ਬਾਅਦ ਭਾਰਤ ਲਈ ਕੁੱਝ ਉਡਾਣਾਂ ਨੂੰ ਕੀਤਾ ਮੁਅੱਤਲ

ਅਮਰੀਕਾ ਦੀ ਯੂਨਾਈਟਿਡ ਏਅਰਲਾਈਨਜ਼ ਨੇ ਸੋਮਵਾਰ ਨੂੰ ਕਿਹਾ ਕਿ ਪਿਛਲੇ ਹਫਤੇ ਰੂਸ ‘ਤੇ ਹਵਾਈ ਖੇਤਰ ਤੋਂ ਉਡਾਣਾਂ ਦੀ ਪਾਬੰਦੀ ਤੋਂ ਬਾਅਦ ਉਸ ਨੇ ਭਾਰਤ ਲਈ ਦੋ ਉਡਾਣਾਂ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ।

ਸਰੋਤ: www.gcmap.com

ਸ਼ਿਕਾਗੋ ਸਥਿਤ ਏਅਰਲਾਈਨ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਸਨੇ ਸਾਨ ਫਰਾਂਸਿਸਕੋ – ਦਿੱਲੀ ਅਤੇ ਨੇਵਾਰਕ – ਮੁੰਬਈ ਵਿਚਕਾਰ ਸੇਵਾ ਬੰਦ ਕਰ ਦਿੱਤੀ ਹੈ। ਏਅਰਲਾਈਨ ਨੇ ਕਿਹਾ ਕਿ ਉਹ ਸ਼ਿਕਾਗੋ ਅਤੇ ਨੇਵਾਰਕ, ਦੋਵਾਂ ਤੋਂ ਦਿੱਲੀ ਲਈ ਉਡਾਣਾਂ ਨੂੰ ਜਾਰੀ ਰੱਖਣਗੇ। ਬਾਈਡਨ ਪ੍ਰਸ਼ਾਸਨ ਨੇ ਪਿਛਲੇ ਹਫਤੇ ਅਮਰੀਕਾ ਦੇ ਹਵਾਈ ਖੇਤਰ ਤੋਂ ਰੂਸੀ ਏਅਰਲਾਈਨਾਂ ‘ਤੇ ਪਾਬੰਦੀ ਲੱਗਾ ਦਿੱਤੀ ਸੀ। ਅਮਰੀਕਾ ਸਮੇਤ ਯੂਰਪੀਅਨ ਯੂਨੀਅਨ ਅਤੇ ਕੈਨੇਡਾ ਵੀ ਇਹਨਾਂ ਪਾਬੰਦੀਆੰ ਵਿੱਚ ਸ਼ਾਮਲ ਹੋਇਆ ਸੀ।

Share post on:
Exit mobile version