Site icon FlyAmritsar Initiative

ਯੂਏਈ ਜਾਣ ਵਾਲੇ ਯਾਤਰੀਆਂ ਲਈ ਚੰਗੀ ਖ਼ਬਰਃ ਯੂਏਈ ਨੇ ਭਾਰਤੀ ਹਵਾਈ ਅੱਡਿਆਂ ‘ਤੇ ਕੀਤੇ ਜਾ ਰਹੇ ਰੈਪਿਡ ਆਰਟੀ-ਪੀਸੀਆਪਰ (RT-PCR) ਟੈਸਟ ਤੋਂ ਛੋਟ ਦਿੱਤੀ

ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਭਾਰਤ, ਬੰਗਲਾਦੇਸ਼, ਪਾਕਿਸਤਾਨ ਅਤੇ ਸ਼੍ਰੀਲੰਕਾ ਤੋਂ ਆਓਣ ਵਾਲੇ ਯਾਤਰੀਆਂ ਲਈ ਨਵੇਂ ਯਾਤਰਾ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਯੂਏਈ ਨੇ ਦੁਬਈ, ਸ਼ਾਰਜਾਹ, ਆਬੂਧਾਬੀ ਦੀ ਯਾਤਰਾ ਤੋਂ ਪਹਿਲਾਂ ਭਾਰਤੀ ਹਵਾਈ ਅੱਡਿਆਂ ‘ਤੇ ਕੀਤੇ ਜਾਂਦੇ ਰੈਪਿਡ RT-PCR ਟੈਸਟ ਨੂੰ ਬੰਦ ਕਰ ਦਿੱਤਾ ਹੈ।

ਹੁਣ ਭਾਰਤ ਤੋਂ ਦੁਬਈ ਜਾਣ ਵਾਲੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਹੁਣ ਉਡਾਣ ਤੋਂ 48 ਘੰਟੇ ਪਹਿਲਾਂ ਇੱਕ RT-PCR ਟੈਸਟ ਦੀ ਲੋੜ ਹੋਵੇਗੀ। ਨਾਲ ਹੀ, ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਇੱਕ ਪੀਸੀਆਰ ਟੈਸਟ ਕਰਵਾਇਆ ਜਾਵੇਗਾ ਅਤੇ ਨਤੀਜੇ ਘੋਸ਼ਿਤ ਹੋਣ ਤੱਕ ਯਾਤਰੀਆਂ ਨੂੰ ਕੁਆਰੰਟੀਨ ਕਰਨਾ ਹੋਵੇਗਾ।

ਨੈਗੇਟਿਵ ਰਿਪੋਰਟ ਵਾਲੇ ਆਪਣੀ ਯਾਤਰਾ ਨੂੰ ਜਾਰੀ ਰੱਖ ਸਕਦੇ ਹਨ ਜਦੋਂ ਕਿ ਕਰੋਨਾ ਪਾਜੀਟਿਵ ਆਓਣ ਵਾਲੇ ਯਾਤਰੀਆਂ ਨੂੰ ਦੁਬਈ ਅਧਿਕਾਰੀਆਂ ਦੁਆਰਾ ਨਿਰਧਾਰਤ ਕੀਤੇ ਅਨੁਸਾਰ ਕੁਆਰੰਟੀਨ ਅਤੇ ਇਲਾਜ ਤੋਂ ਗੁਜ਼ਰਨਾ ਪਵੇਗਾ। ਟਰਾਂਜ਼ਿਟ ਯਾਤਰੀਆਂ ਲਈ, ਜਿਹੜੇ ਮੁਲਕ ਉਹ ਜਾ ਰਹੇ ਹਨ, ਉਸ ਮੁਲਕ ਦੇ ਨਿਯਮ ਲਾਗੂ ਹੋਣਗੇ।

Share post on:
Exit mobile version