Site icon FlyAmritsar Initiative

ਭਾਰਤ ਸਰਕਾਰ ਨੇ 156 ਦੇਸ਼ਾਂ ਦੇ ਨਾਗਰਿਕਾਂ ਲਈ 5-ਸਾਲ ਦਾ ਈ-ਟੂਰਿਸਟ ਵੀਜ਼ਾ ਬਹਾਲ ਕੀਤਾ; ਅਮਰੀਕਾ, ਜਾਪਾਨ ਦੇ ਨਾਗਰਿਕਾਂ ਲਈ 10 ਸਾਲ ਦਾ ਵੀਜ਼ਾ ਵੀ ਹੋਇਆ ਬਹਾਲ

ਭਾਰਤ ਸਰਕਾਰ ਨੇ 156 ਦੇਸ਼ਾਂ ਦੇ ਨਾਗਰਿਕਾਂ ਲਈ ਮਾਰਚ 2020 ਤੋਂ ਮੁਅੱਤਲ ਕੀਤੇ 5 ਸਾਲਾਂ ਦਾ ਈ-ਟੂਰਿਸਟ ਵੀਜ਼ਾ ਤੁਰੰਤ ਬਹਾਲ ਕਰ ਦਿੱਤਾ ਹੈ ਅਤੇ ਸਾਰੇ ਦੇਸ਼ਾਂ ਦੇ ਨਾਗਰਿਕਾਂ ਨੂੰ ਨਿਯਮਤ ਕਾਗਜ਼ੀ ਵੀਜ਼ਾ ਬਹਾਲ ਕਰ ਦਿੱਤਾ ਹੈ

ਸਰਕਾਰ ਨੇ ਇਹ ਵੀ ਕਿਹਾ ਕਿ ਉਸਨੇ 5 ਸਾਲ ਦੀ ਵੈਧਤਾ ਵਾਲਾ ਪੁਰਾਣਾ, ਲੰਬੇ ਸਮੇਂ ਦਾ ਨਿਯਮਤ (ਕਾਗਜੀ) ਟੂਰਿਸਟ ਵੀਜ਼ਾ ਵੀ ਬਹਾਲ ਕਰ ਦਿੱਤਾ ਹੈ ਜੋ ਸਾਰੇ ਦੇਸ਼ਾਂ ਦੇ ਨਾਗਰਿਕਾਂ ਨੂੰ ਜਾਰੀ ਕੀਤਾ ਜਾਂਦਾ ਹੈ।

ਇਸ ਤੋਂ ਇਲਾਵਾ, ਸਰਕਾਰ ਨੇ ਦੱਸਿਆ ਕਿ ਅਮਰੀਕਾ, ਜਾਪਾਨ ਦੇ ਨਾਗਰਿਕਾਂ ਲਈ ਲੰਬੀ ਮਿਆਦ (10 ਸਾਲ) ਦਾ ਨਿਯਮਤ ਟੂਰਿਸਟ ਵੀਜ਼ਾ ਵੀ ਬਹਾਲ ਕਰ ਦਿੱਤਾ ਗਿਆ ਹੈ। ਅਮਰੀਕਾ ਅਤੇ ਜਾਪਾਨ ਦੇ ਨਾਗਰਿਕ ਹੁਣ ਲੰਬੀ ਮਿਆਦ (10 ਸਾਲ) ਦਾ ਟੂਰਿਸਟ ਵੀਜ਼ਾ ਲੈ ਸਕਣਗੇ।

5-ਸਾਲ ਦਾ ਵਿਜ਼ਿਟ ਵੀਜ਼ਾ ਸੈਰ-ਸਪਾਟੇ ਦਾ ਵੀਜ਼ਾ ਹੈ ਜੋ ਵਿਦੇਸ਼ੀ ਨਾਗਰਿਕਾਂ ਨੂੰ ਦਿੱਤਾ ਜਾਂਦਾ ਹੈ ਜੋ ਲਗਾਤਾਰ ਯਾਤਰਾ ਲਈ ਭਾਰਤ ਆਉਣਾ ਚਾਹੁੰਦੇ ਹਨ, ਅਤੇ ਇਹ 5 ਸਾਲਾਂ ਲਈ ਹੁੰਦਾ ਹੈ। ਇੱਕ ਵਿਦੇਸ਼ੀ ਨਾਗਰਿਕ ਭਾਰਤ ਵਿੱਚ ਵੱਧ ਤੋਂ ਵੱਧ 90 ਦਿਨ ਪ੍ਰਤੀ ਫੇਰੀ ਵਿੱਚ ਰਹਿ ਸਕਦਾ ਹੈ। ਹਾਲਾਂਕਿ, 5 ਸਾਲ ਦਾ ਵੀਜ਼ਾ ਵਾਲਾ ਬਿਨੈਕਾਰ ਭਾਰਤ ਵਿੱਚ ਕਈ ਵਾਰ ਆ ਸਕਦਾ ਹੈ।

Share post on:
Exit mobile version