Site icon FlyAmritsar Initiative

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੈਲਬਰਨ ਵਿਖੇ ਅੰਮ੍ਰਿਤਸਰ – ਆਸਟਰੇਲੀਆਂ ਉਡਾਣਾਂ ਸੰਬੰਧੀ ਸਾਂਝੀ ਕੀਤੀ ਅਹਿਮ ਜਾਣਕਾਰੀ

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਤਰਜੀਹ ਦੇਣ ਦੀ ਕੀਤੀ ਅਪੀਲ

ਬੀਤੇ ਦਿਨੀਂ ਆਸਟਰੇਲੀਆ ਦੀ ਫੇਰੀ ਤੇ ਆਏ ‘ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ’ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਵਿਦੇਸ਼ ਸਕੱਤਰ ਸਮੀਪ ਸਿੰਘ ਗੁਮਟਾਲਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਮੈਲਬਰਨ ਵਿਖੇ ਨਤਮਸਤਕ ਹੋਏ ਅਤੇ ਸੰਗਤ ਨਾਲ ਅੰਮ੍ਰਿਤਸਰ ਤੋਂ ਆਸਟਰੇਲੀਆ ਲਈ ਉਡਾਣਾਂ ਸੰਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ।

ਸਮੀਪ ਸਿੰਘ ਗੁਮਟਾਲਾ ਜੋ ਕਿ ਅਮਰੀਕਾ ਤੋਂ ਆਸਟਰੇਲੀਆ ਆਏ ਸਨ ਨੇ ਸੰਗਤ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹਨਾਂ ਨੂੰ ਆਸਟਰੇਲੀਆ ਆ ਕੇ ਹਰ ਪਾਸੇ ਸੰਗਤ ਵਲੌ ਬਹੁਤ ਪਿਆਰ ਤੇ ਮਾਨ ਮਿਲਿਆ ਹੈ। ਉਹਨਾਂ ਸਿੰਗਾਪੁਰ ਅਤੇ ਕੁਆਲਾਲੰਪੂਰ ਰਾਹੀਂ ਮੈਲਬਰਨ ਲਈ ਉਡਾਣਾਂ ਦੇ ਸਫਲ ਹੋਣ ਲਈ ਗੁਰੂ ਸਾਹਿਬ ਅਤੇ ਸੰਗਤਾਂ ਦਾ ਸ਼ੁਕਰਾਨਾ ਕੀਤਾ। ਇੱਥੇ ਹਰ ਕੋਈ ਚਾਹੁੰਦਾ ਹੈ ਕਿ ਉਹ ਸਿੱਧਾ ਅੰਮ੍ਰਿਤਸਰ ਜਾਵੇ ਅਤੇ ਨਾਲ ਹੀ ਪਹੁੰਚਦੇ ਸਾਰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਫਿਰ ਆਪਣੇ ਘਰ ਨੂੰ ਜਾਵੇਗੁਮਟਾਲਾ ਨੇ ਕਿਹਾ ਕਿ ਬਹੁਤ ਮਿਹਨਤ ਦੇ ਬਾਦ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਯਤਨਾਂ ਸਦਕਾਂ ਅਗਸਤ 2018 ਵਿੱਚ ਅੰਮ੍ਰਿਤਸਰ ਤੋਂ ਏਅਰ ਏਸ਼ੀਆ ਦੀ ਕੁਆਲਾਲੰਪੂਰ ਲਈ ਸਿੱਧੀ ਉਡਾਣ ਸ਼ੁਰੂ ਹੋਈ ਸੀ ਜਿਸ ਨਾਲ ਪੰਜਾਬੀ ਸਿਰਫ ਦੋ ਘੰਟੇ ਬਾਦ ਕੁਆਲਾਲੰਪੂਰ ਤੋਂ ਮੈਲਬਰਨ ਜਾਂ ਵਾਪਸੀ ਤੇ ਅੰਮ੍ਰਿਤਸਰ ਲਈ ਰਵਾਨਾ ਹੋ ਜਾਂਦੇ ਸਨ ਅਤੇ ੳਹੁਨਾਂ ਦਾ ਸਫਰ ਬਹੁਤ ਹੀ ਸੁਖਾਲਾ ਤੇ ਸਸਤਾ ਹੋ ਗਿਆ ਸੀ। ਇਹ ਏਅਰਲਾਈਨ ਦੁਨੀਆ ਦੀ ਸਭ ਤੋਂ ਵੱਡੀ ਘੱਟ ਕਿਰਾਏ ਵਾਲੀ ਏਅਰਲਾਈਨ ਮੰਨੀ ਜਾਂਦੀ ਸੀ।

ਉਹਨਾਂ ਦੱਸਿਆ ਕਿ ਇਸ ਤੋਂ ਬਾਦ ਸਾਲ 2019 ਵਿੱਚ ਮੈਲਬੌਰਨ ਐਵਾਲੋਨ ਏਅਰਪੋਰਟ ‘ਤੋਂ ਏਅਰ ਏਸ਼ੀਆ ਐਕਸ ਦੀ ਉਡਾਣ ਜੋ ਕਿ ਬਰਾਸਤਾ ਕੁਆਲਾਲੰਪੂਰ, ਅੰਮ੍ਰਿਤਸਰ ਦੀਆਂ ਸਵਾਰੀਆਂ ਲੈ ਕੇ ਅੱਗੇ ਜਾਂਦੀ ਹੈ, ਦੀ ਗਿਣਤੀ ਸਭ ਤੋਂ ਵੱਧ ਹੈ। ਗੁਮਟਾਲਾ ਨੇ ਦਾਅਵਾ ਕੀਤਾ ਕਿ ਕੋਵਿਡ ਤੋਂ ਪਹਿਲਾਂ ਯਾਤਰੀਆਂ ਦੀ ਵੱਡੀ ਗਿਣਤੀ ਨਾਲ ਸਪੱਸ਼ਟ ਹੁੰਦਾ ਹੈ ਭਵਿੱਖ ਵਿੱਚ ਅੰਮ੍ਰਿਤਸਰ ਹਵਾਈ ਅੱਡੇ ਤੋਂ ਆਸਟਰੇਲੀਆ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਬਹੁਤ ਹਨ।

ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸੰਗਤ ਦੇ ਮੈਂਬਰਾ ਨਾਲ

ਉਹਨਾਂ ਅੱਗੇ ਕਿਹਾ ਕਿ ਹੁਣ ਕੋਵਿਡ ਤੋਂ ਬਾਦ ਮੁੜ ਸਿੰਗਾਪੁਰ ਦੀ ਸਕੂਟ ਏਅਰਲਾਈਲ ਦੀਆਂ ਉਡਾਣਾਂ ਅੰਮ੍ਰਿਤਸਰ ਨੂੰ ਮੈਲਬਰਨ, ਸਿਡਨੀ ਅਤੇ ਆਸਟਰੇਲੀਆ ਦੇ ਹੋਰਨਾਂ ਸ਼ਹਿਰਾਂ ਨਾਲ ਜੋੜ ਰਹੀਆਂ ਹਨ। ਪੰਜਾਬੀਆਂ ਵਲੋਂ ਉਹਨਾਂ ਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਸਰ ਤੋਂ ਸਿੰਗਾਪੁਰ ਰਾਹੀਂ ਮੈਲਬਰਨ ਆਓੁਣ ਲਈ ਸਿਰਫ 2 ਤੋਂ 3 ਘੰਟਿਆ ਦਾ ਇੰਤਜਾਰ ਕਰਨਾ ਪੈਂਦਾ ਹੈ ਪਰ ਮੈਲਬਰਨ ਤੋਂ ਅੰਮ੍ਰਿਤਸਰ ਜਾਣ ਸਮੇਂ ਸਿੰਗਾਪੁਰ ਵਿਖੇ 8 ਤੋਂ 10 ਘੰਟੇ ਇੰਤਜਾਰ ਕਰਨਾ ਪੈਂਦਾ ਹੈ ਜਿਸ ਨਾਲ ਉਹਨਾਂ ਦਾ ਸਫਰ ਬਹੁਤ ਲੰਮਾ ਹੋ ਜਾਂਦਾ ਹੈ। ਗੁਮਟਾਲਾ ਨੇ ਸੰਗਤਾਂ ਨੂੰ ਦੱਸਿਆ ਕਿ ਆਸਟਰੇਲੀਆ ਆਓਣ ਤੋਂ ਕੁੱਝ ਦਿਨ ਪਹਿਲਾਂ ਉਹਨਾਂ ਨੇ ਇਸ ਸੰਬੰਧੀ ਸਿੰਗਾਪੁਰ ਸਥਿੱਤ ਸਕੂਟ ਦੇ ਅਧਿਕਾਰੀਆਂ ਨਾਲ ਮੀਟਿੰਗ ਸੀ ਜਿਸ ਵਿੱਚ ਉਹਨਾਂ ਏਅਰਲਾਈਨ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਬਾਰੇ ਦੱਸਿਆ ਸੀ ਤਾਂ ਜੋ ਯਾਤਰੀਆਂ ਨੂੰ ਸਿੰਗਾਪੁਰ ਪਹੁੰਚ ਕੇ ਜਿਆਦਾ ਚਿਰ ਇੰਤਜਾਰ ਨਾ ਕਰਨਾ ਪਵੇ।

ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਨੇ ਏਅਰ ਏਸ਼ੀਆ ਦੇ ਅਧਿਕਾਰੀਆਂ ਨਾਲ ਕੂਆਲਾਲੰਪੂਰ ਰਾਹੀਂ ਆਸਟਰੇਲੀਆਂ ਦੀਆਂ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦੀ ਬੇਨਤੀ ਵੀ ਕੀਤੀ ਹੈ ਜਿਸ ਸੰਬੰਧੀ ਅਧਿਕਾਰੀਆਂ ਨੇ ਹਾਂ ਪੱਖੀ ਹੁੰਗਾਰਾ ਭਰਦੇ ਹੋਏ ਦੱਸਿਆ ਹੈ ਕਿ ਜੱਦ ਉਹ ਕੁਆਲਾਲੰਪੂਰ ਤੋਂ ਆਸਟਰੇਲੀਆ ਦੀਆਂ ਉਡਾਣਾਂ ਮੁੜ ਸ਼ੁਰੂ ਕਰਨਗੇ ਤਾਂ ਅੰਮ੍ਰਿਤਸਰ ਤੋਂ ਵੀ ਉਸ ਸਮੇਂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਉਹਨਾਂ ਸੰਗਤ ਨੂੰ ਬੇਨਤੀ ਕੀਤੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉਡਾਣਾਂ ਨੂੰ ਤਰਜੀਹ ਦੇਣ ਤਾਂ ਜੋ ਅੰਕੜੇ ਵਧਣ ਨਾਲ ਏਅਰ ਇੰਡੀਆਂ ਜਾਂ ਭਾਰਤ ਅਤੇ ਆਸਟਰੇਲੀਆ ਦੀਆਂ ਏਅਰਲਾਈਨ ਤੱਕ ਪਹੁੰਚ ਕੀਤੀ ਜਾ ਸਕੇ। ਉਹਨਾਂ ਆਸ ਪ੍ਰਗਟ ਕੀਤੀ ਕਿ ਇਸ ਨਾਲ ਸਿੱਧੀਆਂ ਉਡਾਣਾਂ ਦੀ ਲੱਖਾ ਲੋਕਾਂ ਦੀ ਇਹ ਮੰਗ ਵੀ ਪੂਰੀ ਹੋ ਸਕੇਗੀ। ਉਹਨਾਂ ਸੰਗਤਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਸਮਾਂ ਦੇਣ ਲਈ ਸੇਵਾਦਾਰ ਕਮੇਟੀ ਦਾ ਧੰਨਵਾਦ ਕੀਤਾ।

Share post on:
Exit mobile version