By Sanchit Chugh, Published on February 28th, 2022 in Blog, News
27 ਮਾਰਚ 2022 ਤੋਂ ਅੰਮ੍ਰਿਤਸਰ ਤੋਂ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਅੰਮ੍ਰਿਤਸਰ-ਗੋਆ-ਅੰਮ੍ਰਿਤਸਰ ਰੂਟ ‘ਤੇ ਸਿੱਧੀ ਉਡਾਣ ਮੁੜ ਸ਼ੁਰੂ ਕਰੇਗੀ।
ਇੰਡੀਗੋ ਦੀ ਵੈਬਸਾਈਟ ਤੇ ਉਪਲੱਬਧ ਜਾਣਕਾਰੀ ਅਨੁਸਾਰ ਇਸ ਉਡਾਣ ਦੇ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਅਤੇ ਗੋਆ ਵਿਚਾਲੇ ਸਫਰ ਦਾ ਸਮਾਂ ਸਿਰਫ 3 ਘੰਟੇ ਰਹਿ ਜਾਵੇਗਾ। ਇਸ ਉਡਾਣ ਦਾ ਸਮਾਂ ਰਾਤ ਦਾ ਰੱਖਿਆ ਗਿਆ ਹੈ ਜੋ ਕਿ ਯਾਤਰੀਆਂ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਅਤੇ ਨੌਕਰੀਆਂ ਨੂੰ ਪੂਰਾ ਕਰਨ ਤੋਂ ਬਾਅਦ ਯਾਤਰਾ ਕਰਨ ਵਿੱਚ ਸਹਾਇਕ ਹੋ ਸਕਦਾ ਹੈ।
ਅੰਮ੍ਰਿਤਸਰ ਤੋਂ ਗੋਆ ਲਈ ਉਡਾਣ 6E 6064 ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਾਤ 10:30 ਵਜੇ ਰਵਾਨਾ ਹੋਵੇਗੀ ਅਤੇ ਗੋਆ ਦੇ ਡਬੋਲਿਮ ਹਵਾਈ ਅੱਡੇ ‘ਤੇ ਲਗਭਗ 1:35 ਵਜੇ ਉਤਰੇਗੀ। ਵਾਪਸੀ ਦੌਰਾਨ, ਫਲਾਈਟ 6E 6065 ਗੋਆ ਦੇ ਦਾਬੋਲਿਮ ਹਵਾਈ ਅੱਡੇ ਤੋਂ ਅੱਧੀ ਰਾਤ 12:05 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 3:10 ਵਜੇ ਅੰਮ੍ਰਿਤਸਰ ਵਿੱਚ ਉਤਰੇਗੀ।
ਇਨ੍ਹਾਂ ਉਡਾਣਾਂ ਦੀ ਬੁਕਿੰਗ ਹੁਣ ਇੰਡੀਗੋ ਦੀ ਵੈੱਬਸਾਈਟ ‘ਤੇ ਉਪਲੱਬਧ ਹੈ ਅਤੇ ਇਸ ਲਿਖਤ ਸਮੇਂ ਇਨ੍ਹਾਂ ਉਡਾਣਾਂ ਦੀ ਕੀਮਤ ਇਕ ਪਾਸੇ ਲਈ 4914 ਰੁਪਏ ਦੇ ਕਰੀਬ ਵੇਖਿਆ ਗਿਆ।
ਸੰਖੇਪ
ਇਸ ਉਡਾਣ ਦੇ ਸ਼ੁਰੂ ਹੋਣ ਨਾਲ ਪੰਜਾਬ ਅਤੇ ਗੋਆ ਦੇ ਸੈਰ-ਸਪਾਟਾ ਉਦਯੋਗ ਨੂੰ ਮੁੜ ਹੁਲਾਰਾ ਮਿਲੇਗਾ, ਕਿਉਂਕਿ ਇਹ ਉਡਾਣ ਦੋਵੇਂ ਸੈਰ-ਸਪਾਟਾ ਲਈ ਅਹਿਮ ਸ਼ਹਿਰਾਂ ਨੂੰ ਸੈਲਾਨੀਆਂ ਲਈ ਸਿੱਧਾ ਜੋੜਦਿਆਂ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਉਡਾਣ ਨੂੰ ਵੱਡੀ ਸਫਲਤਾ ਮਿਲੇਗੀ।
ਤੁਸੀਂ ਇਸ ਉਡਾਣ ਰਾਹੀਂ ਕਦੋਂ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ?

ABOUT THE AUTHOR
*Sanchit Chugh is a young Aviation enthusiast from Amritsar, Punjab. He is currently an undergrad student at BITS Pilani pursuing Bachelor’s of Technology and Masters in Economics. He is part of core team at FlyAmritsar Initiative and has avid interest in different aspects of Aviation industry.
Leave a Reply