Site icon FlyAmritsar Initiative

ਅੰਮ੍ਰਿਤਸਰ ਸਣੇ 6 ਹਵਾਈ ਅੱਡਿਆਂ ਦਾ ਨਿੱਜੀਕਰਨ ਸਾਲ 2021 ਦੇ ਅੱਧ ਤੱਕ ਸ਼ੁਰੂ

ਵੱਲੋਂ: ਸਮੀਪ ਸਿੰਘ ਗੁਮਟਾਲਾ

ਭਾਰਤੀ ਏਅਰਪੋਰਟ ਅਥਾਰਟੀ ਵੱਲੋਂ ਅੰਮ੍ਰਿਤਸਰ ਸਣੇ 6 ਹਵਾਈ ਅੱਡਿਆਂ ਦੇ ਨਿੱਜੀਕਰਨ ਦਾ ਅਗਲਾ ਦੌਰ ਸਾਲ 2021 ਦੀ ਪਹਿਲੀ ਤਿਮਾਹੀ ਤੋਂ ਸ਼ੁਰੂ ਹੋ ਜਾਵੇਗਾ।

ਅਥਾਰਟੀ ਦੇ ਚੇਅਰਮੈਨ ਅਰਵਿੰਦ ਸਿੰਘ ਨੇ 29 ਦਸੰਬਰ 2020 ਨੂੰ ਹਵਾਬਾਜੀ ਮੰਤਰਾਲੇ ਦੀ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਹਵਾਈ ਅੱਡਿਆਂ ਦੇ ਨਿੱਜੀਕਰਨ ਦਾ ਅਗਲਾ ਦੌਰ 2021 ਦੇ ਪਹਿਲੇ ਅੱਧ ਵਿੱਚ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਦੀਆਂ ਮਨਜ਼ੂਰੀਆਂ ਮਿਲਣ ਤੋਂ ਬਾਅਦ, ਮੈਨੂੰ ਲਗਦਾ ਹੈ ਕਿ ਅਸੀਂ 2021 ਦੀ ਪਹਿਲੀ ਤਿਮਾਹੀ ਵਿਚ ਬੋਲੀ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰਾਂਗੇ।

ਇਸ ਤੋਂ ਪਹਿਲਾਂ ਸਤੰਬਰ ਵਿਚ ਅਥਾਰਟੀ ਨੇ ਕੇਂਦਰ ਨੂੰ ਅੰਮ੍ਰਿਤਸਰ, ਵਾਰਾਣਸੀ, ਭੁਵਨੇਸ਼ਵਰ, ਇੰਦੌਰ, ਰਾਏਪੁਰ ਅਤੇ ਤ੍ਰਿਚੀ ਦੇ ਹਵਾਈ ਅੱਡਿਆਂ ਦਾ ਨਿੱਜੀਕਰਨ ਕਰਨ ਦੀ ਸਿਫਾਰਸ਼ ਕੀਤੀ ਸੀ।

ਨਰਿੰਦਰ ਮੋਦੀ ਸਰਕਾਰ ਦੇ ਅਧੀਨ ਹਵਾਈ ਅੱਡਿਆਂ ਦੇ ਨਿੱਜੀਕਰਨ ਦੇ ਪਹਿਲੇ ਗੇੜ ਵਿੱਚ, ਅਡਾਨੀ ਸਮੂਹ ਨੇ ਫਰਵਰੀ ਵਿੱਚ ਲਖਨਊ, ਅਹਿਮਦਾਬਾਦ, ਜੈਪੁਰ, ਮੰਗਲੁਰੂ, ਤਿਰੂਵਨੰਤਪੁਰਮ ਅਤੇ ਗੁਹਾਟੀ ਦੇ ਛੇ ਹਵਾਈ ਅੱਡਿਆਂ ਦੇ ਠੇਕੇ ਪ੍ਰਾਪਤ ਕੀਤੇ ਤੇ ਵੱਡੇ ਅੰਤਰ ਨਾਲ ਬੋਲੀ ਜਿੱਤੀ।

ਏਅਰਪੋਰਟ ਅਥਾਰਟੀ ਨੇ ਤਿੰਨ ਹਵਾਈ ਅੱਡਿਆਂ – ਲਖਨਊ, ਅਹਿਮਦਾਬਾਦ ਅਤੇ ਮੰਗਲੁਰੂ – ਲਈ ਰਿਆਇਤੀ ਸਮਝੌਤਿਆਂ ‘ਤੇ ਦਸਤਖਤ ਕਰਨ ਤੋਂ ਬਾਅਦ, ਇਸ ਸਾਲ ਦੇ ਸ਼ੁਰੂ ਵਿਚ ਉਨ੍ਹਾਂ ਨੂੰ ਅਡਾਨੀ ਸਮੂਹ ਦੇ ਹਵਾਲੇ ਕਰ ਦਿੱਤਾ। ਸਿੰਘ ਨੇ ਕਿਹਾ ਕਿ ਬਾਕੀ ਤਿੰਨ ਹਵਾਈ ਅੱਡਿਆਂ ਲਈ ਰਿਆਇਤੀ ਸਮਝੌਤੇ ਜਨਵਰੀ ਮਹੀਨੇ ਦੇ ਪਹਿਲੇ ਅੱਧ ਵਿਚ ਦਸਤਖਤ ਕੀਤੇ ਜਾਣਗੇ।

ਹਵਾਬਾਜੀ ਮੰਤਰਾਲੇ ਦੀ 29 ਦਸੰਬਰ 2021 ਦੀ ਪੂਰੀ ਪ੍ਰੈਸ ਕਾਨਫਰੰਸ:
https://www.facebook.com/pibindia/videos/222867319406768/

 2,260 total views

Share post on:
Exit mobile version