Site icon FlyAmritsar Initiative

ਟਾਟਾ ਸੰਨਜ਼ ਨੇ ਏਅਰ ਇੰਡੀਆ ਦੇ ਸੀਈਓ ਅਹੁਦੇ ਲਈ ਉਮੀਦਵਾਰਾਂ ਦੀ ਚੋਣ ਕੀਤੀ

ਏਅਰ ਇੰਡੀਆ ਦੀ ਬੋਲੀ ਜਿੱਤ ਜਾਣ ਤੋਂ ਬਾਦ ਹੁਣ ਇਹ ਰਿਪੋਰਟ ਆ ਰਹੀ ਹੈ ਕਿ ਏਅਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੇ ਅਹੁਦੇ ਲਈ ਟਾਟਾ ਸੰਨਜ਼ ਨੇ ਅੰਤਰਰਾਸ਼ਟਰੀ ਹਵਾਬਾਜ਼ੀ ਅਨੁਭਵ ਵਾਲੇ ਕੁਝ ਉਮੀਦਵਾਰਾਂ ਦੀ ਚੋਣ ਕੀਤੀ ਹੈ, ਜਿਨ੍ਹਾਂ ਵਿੱਚ ਵਿਸ਼ਵ ਦੀਆਂ ਪ੍ਰਮੁੱਖ ਏਅਰਲਾਈਨਜ਼ ਦੇ ਕੁਝ ਸੀਈਓ ਵੀ ਸ਼ਾਮਲ ਹਨ। ਇਕੋਨੋਮਿਕ ਟਾਈਮਜ਼ ਵਿੱਚ ਛਪੀ ਰਿਪੋਰਟ ਅਨੁਸਾਰ ਟਾਟਾ ਸੰਨਜ਼ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ ਸੀਈਓ ਦੀ ਚੋਣ ਵਿੱਚ ਰਤਨ ਟਾਟਾ ਨਾਲ ਵੀ ਗੱਲਬਾਤ ਲਈ ਸਮਾਂ ਮੰਗਿਆ ਹੈ।

ਸਮੂਹ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, “ਟਾਟਾ ਦੇ ਹਵਾ-ਬਾਜ਼ੀ ਵਿੱਚ ਵੀ ਬਹੁਤ ਵਧੀਆ ਸੰਪਰਕ ਹਨ, ਅਤੇ ਉਨ੍ਹਾਂ ਦੇ ਸੁਝਾਵਾਂ ਤੋਂ ਬਾਦ ਸੀਈਓ ਦੀ ਭਰਤੀ ਲਈ ਗੱਲਬਾਤ ਨੂੰ ਅੱਗੇ ਵਧਾਉਣ ਦੀ ਉਮੀਦ ਹੈ।” ਟਾਟਾ ਸੰਨਜ਼ ਨੇ ਇਸ ਸੰਬੰਧੀ ਕੋਈ ਟਿੱਪਣੀ ਨਹੀਂ ਕੀਤੀ।

ਏਅਰ ਇੰਡੀਆ 102 ਘਰੇਲੂ ਅਤੇ ਅੰਤਰਰਾਸ਼ਟਰੀ ਮੰਜ਼ਿਲਾਂ ‘ਤੇ ਉਡਾਣਾਂ ਲਈ ਏਅਰਬੱਸ ਅਤੇ ਬੋਇੰਗ ਜਹਾਜ਼ਾਂ ਦਾ ਬੇੜਾ ਚਲਾਉਂਦੀ ਹੈ। ਇਸ ਵੇਲੇ ਇਸ ਵਿੱਚ 128 ਜਹਾਜ਼ ਹਨ, ਜਿਸ ਵਿੱਚ 79 ਘੱਟ ਚੌੜਾਈ ਵਾਲੇ ਅਤੇ 49 ਵੱਡੀ ਚੌੜਾਈ ਵਾਲੇ ਜਹਾਜ਼ ਸ਼ਾਮਲ ਹਨ। ਇਸ ਕੋਲ ਏਅਰ ਇੰਡੀਆ ਐਕਸਪ੍ਰੈਸ ਦੇ 25 ਅਤੇ ਅਲਾਇੰਸ ਏਅਰ ਦੇ 19 ਜਹਾਜ਼ ਵੀ ਸ਼ਾਮਲ ਹਨ ਜਿਸ ਨਾਲ ਇਹਨਾਂ ਦੀ ਕੁੱਲ ਗਿਣਤੀ 172 ਜਹਾਜ਼ਾਂ ਦੀ ਹੋ ਜਾਂਦੀ ਹੈ। ਟਾਟਾ ਕੋਲ ਪਹਿਲਾਂ ਤੋਂ ਹੀ ਦੋ ਏਅਰਲਾਈਨ ਵਿਸਤਾਰਾ ਅਤੇ ਏਅਰ ਏਸ਼ੀਆ ਇੰਡੀਆ ਨੂੰ ਚਲਾ ਰਹੀ ਹੈ।

Share post on:
Exit mobile version